Sunday, April 19, 2026
BREAKING
ਲਾਇਨਸ ਕਲੱਬ ਖਰੜ ਉਮੰਗ ਵੱਲੋਂ ਬੱਸ ਸਟੈਂਡ ਖਰੜ ਵਿੱਖੇ ਖੂਨ ਦਾਨ ਕੈਂਪ ਲਗਾਇਆ ਦਾਨਵੀਰ ਫਾਊਂਡੇਸ਼ਨ ਐਨਜੀਓ ਰਜਿ. ਖਰੜ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ 20 ਅਪ੍ਰੈਲ 2026 ਨੂੰ ਪਰਸ਼ੂਰਾਮ ਭਵਨ ਖਰੜ ਵਿਖੇ ਪੂਰੇ ਰੀਤਿ - ਰਿਵਾਜਾਂ ਨਾਲ ਕਰਵਾਇਆ ਜਾਵੇਗਾ ਰੋਟਰੀ ਕਲੱਬ ਖਰੜ ਵੱਲੋਂ “ਹਨੇਰੇ ਤੋਂ ਉਜਾਲੇ ਵੱਲ”ਮੁਹਿੰਮ ਦੇ ਤਹਿਤ ਇੱਕ ਹੋਰ ਸ਼ਖਸੀਅਤ ਦੀਆਂ ਮਰਨ ਉਪਰੰਤ ਪਰਿਵਾਰ ਵੱਲੋਂ ਅੱਖਾਂ ਦਾਨ ਕਰਵਾਈਆਂ ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਦੀ ਵੱਡੀ ਪਹਿਲ, ਯੁਵਕਾਂ ਤੇ ਕਿਸਾਨਾਂ ਲਈ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ ਵੱਡੀ ਖਬਰ: ਪੰਜਾਬ 'ਚ ਫੜੀ ਗਈ 64.62 kg ਹੈਰੋਇਨ, ਦੋ ਮੁਲਜ਼ਮ ਗ੍ਰਿਫਤਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ: ਗਵਰਨਰ ਗੁਲਾਬ ਚੰਦ ਕਟਾਰੀਆ Hormuz 'ਚ ਵਪਾਰਕ ਜਹਾਜ਼ਾਂ 'ਤੇ ਗੋਲੀਬਾਰੀ, ਵਾਰਨਿੰਗ ਮਗਰੋਂ ਈਰਾਨ ਦੀ ਸਮੁੰਦਰੀ ਖੇਤਰ 'ਚ ਵੱਡੀ ਕਾਰਵਾਈ ਬਿਕਰਮ ਮਜੀਠੀਆ ਮੋਹਾਲੀ ਅਦਾਲਤ 'ਚ ਹੋਏ ਪੇਸ਼ ਖੜ੍ਹੇ-ਖੜ੍ਹੇ ਹੀ ਸੁੱਤਾ ਰਿਹਾ ਬੰਦਾ! ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲੇ ਨੇ ਲੋਕਾਂ ਨੂੰ ਕੀਤਾ ਹੈਰਾਨ

ਪੰਜਾਬ

ਛਾਤੀ ਜਾਮ ਹੋਣਾ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਵਰਗੇ ਲੱਛਣ ਨਿਮੋਨੀਆ ਦੀ ਨਿਸ਼ਾਨੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ 

09 ਦਸੰਬਰ, 2025 06:17 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਮਾਣਯੋਗ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਜੀ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਲਈ ਜ਼ਿਲ੍ਹਾ ਪੱਧਰੀ ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਏ.ਐੱਨ.ਐੱਮਜ ਨੇ ਭਾਗ ਲਿਆ। 

 
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਇਸਦੇ ਮੁਕੰਮਲ ਟੀਚਿਆਂ ਨੂੰ ਪ੍ਰਾਪਤ ਕਰਨ 'ਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ) ਪ੍ਰੋਗਰਾਮ ਤਹਿਤ ਕਮਿਊਨਿਟੀ ਵਿੱਚ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਵਿਚ ਮਦਦ ਮਿਲ ਸਕੇ। ਡਾ. ਸਿੰਘ ਨੇ ਦੱਸਿਆ ਕਿ ਨਿਮੋਨੀਆ ਕਾਰਨ ਹੋ ਰਹੀਆਂ ਮੌਤਾਂ ਰੋਕੀਆਂ ਜਾ ਸਕਦੀਆਂ ਹਨ ਜੇ ਸਮੇਂ ਸਿਰ ਇਸ ਦੀ ਜਾਂਚ ਅਤੇ ਇਲਾਜ ਕਰਵਾਇਆ ਜਾਵੇ। ਹਾਲਾਂਕਿ ਪੰਜਾਬ ਵਿਚ ਬੱਚਿਆਂ ਦੀ ਮੌਤ ਦਰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਘੱਟ ਹੈ ਪਰ ਫਿਰ ਵੀ ਸਿਹਤ ਵਿਭਾਗ ਬੱਚਿਆਂ ਦੀ ਸੰਪੂਰਨ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ। ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ 6 ਮਹੀਨੇ ਮਾਂ ਦਾ ਦੁੱਧ, ਪੂਰਕ ਖੁਰਾਕ, ਵਿਟਾਮਿਨ-ਏ ਸਪਲੀਮੈਂਟ, ਪੀ.ਸੀ.ਵੀ ਟੀਕੇ ਦੀ ਕਵਰੇਜ ਵਧਾਉਣ, ਹੱਥ ਧੋਣਾ ਅਤੇ ਘਰਾਂ ਵਿੱਚ ਹਵਾ ਪ੍ਰਦੂਸ਼ਣ ਘਟਾਉਣਾ ਅਤੇ ਸਮੇਂ ਸਿਰ ਇਲਾਜ ਦੀ ਜ਼ਰੂਰਤ ਹੁੰਦੀ ਹੈ। 
 
ਇਸ ਮੌਕੇ ਬੱਚਿਆਂ ਦੇ ਮਾਹਰ ਡਾ ਸੁਕੰਦਾ ਰਾਣਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਅਪਣਾ ਕੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦਰ ਵਿਚ ਕਮੀ ਲਿਆਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਪੰਜ ਸਾਲ ਤੋਂ ਘੱਟ ਉਮਰ ਦੇ 15 ਫੀਸਦੀ ਬੱਚਿਆਂ ਦੀ ਮੌਤ ਨਿਮੋਨੀਆ ਦੀ ਵਜ੍ਹਾ ਨਾਲ ਹੁੰਦੀ ਹੈ। ਨਿਮੋਨੀਆ ਦੀ ਸਮੇਂ ਸਿਰ ਪਛਾਣ ਤੇ ਇਲਾਜ ਕਰਕੇ ਬੱਚਿਆਂ ਦੀ ਮੌਤ ਨੂੰ ਘਟਾਇਆ ਜਾ ਸਕਦਾ ਹੈ। ਇਸ ਲਈ ਇਹ ਪ੍ਰੋਗਰਾਮ ਬਹੁਤ ਮਹੱਤਵਪੂਰਨ ਹੈ। ਇਸ ਪ੍ਰੋਗਰਾਮ ਤਹਿਤ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਵਿਚ ਪ੍ਰਤੀ 1000 ਜ਼ਿੰਦਾ ਬੱਚਿਆਂ ਵਿਚ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ 3 ਤੋੰ ਘੱਟ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ।
 
ਉਨ੍ਹਾਂ ਨੇ ਦੱਸਿਆ ਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਵਿੱਚ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ) ਨੂੰ ਵੀ ਸ਼ਾਮਲ ਕੀਤਾ ਗਿਆ। 
 
ਉਨ੍ਹਾਂ ਨੇ ਦੱਸਿਆ ਕਿ ਪੀ.ਸੀ.ਵੀ ਟੀਕਾ ਬਿਮਾਰੀ ਦੇ ਬੈਕਟੀਰੀਆ ਨੂੰ ਫੈਲਣ ਤੋਂ ਰੋਕਦਾ ਹੈ। ਨਿਊਮੋਕੋਕਲ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ, ਜੋ ਛੋਟੇ ਬੱਚਿਆਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਇਸ ਬਿਮਾਰੀ ਦੀ ਚਪੇਟ ਵਿਚ ਆਉਣ ਵਾਲੇ ਬੱਚੇ ਆਮ ਤੌਰ ਤੇ ਨਿਊਮੋਕੋਕਲ ਨਿਮੋਨਿਆ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਉਨ੍ਹਾਂ ਦੇ ਫੇਫੜਿਆਂ 'ਚ ਜਲਣ ਹੋਣ ਲੱਗਦੀ ਹੈ ਅਤੇ ਉਨ੍ਹਾਂ ’ਚ ਪਾਣੀ ਭਰ ਜਾਂਦਾ ਹੈ। ਇਸ ਬਿਮਾਰੀ ਕਾਰਨ ਖੰਘ ਆਉਂਦੀ ਹੈ ਅਤੇ ਸਾਹ ਲੈਣ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ। ਇਹ ਲੱਛਣ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ।
 
ਡਾ. ਰਾਣਾ ਨੇ ਦੱਸਿਆ ਕਿ ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ ਵਿਚ ਹੁੰਦਾ ਹੈ, ਪਰ ਇਹ 24 ਮਹੀਨੇ ਤੱਕ ਬਣਿਆ ਰਹਿੰਦਾ ਹੈ। ਇਸ ਦੇ ਆਮ ਲੱਛਣਾਂ ਵਿਚ ਬੁਖਾਰ, ਦਰਦ ਅਤੇ ਕੰਨ ਵਿਚੋਂ ਰਿਸਾਵ, ਨੱਕ ਬੰਦ ਹੋਣਾ ਅਤੇ ਨੱਕ ਵਿਚੋਂ ਰਿਸਾਵ, ਖੰਘ, ਸਾਹ ਤੇਜ ਆਉਣਾ, ਸਾਹ ਲੈਣ ’ਚ ਪ੍ਰੇਸ਼ਾਨੀ ਅਤੇ ਛਾਤੀ ਜਾਮ ਹੋਣਾ, ਦੌਰੇ ਪੈਣਾ, ਗਰਦਨ ਅਕੜ ਜਾਣਾ, ਸਦਮਾ ਲੱਗਣਾ ਆਦਿ ਸ਼ਾਮਲ ਹਨ।
 
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ, ਜ਼ਿਲ੍ਹਾ ਸਿਹਤ ਅਫ਼ਸਰ ਡਾ ਰੇਣੂ ਮਿੱਤਲ, ਡਿਪਟੀ ਮਾਸ ਮੀਡੀਆ ਅਫਸਰ ਰਣਜੀਤ ਕੌਰ, ਤਰਸੇਮ ਲਾਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

 

Have something to say? Post your comment

ਅਤੇ ਪੰਜਾਬ ਖਬਰਾਂ

ਲਾਇਨਸ ਕਲੱਬ ਖਰੜ ਉਮੰਗ ਵੱਲੋਂ ਬੱਸ ਸਟੈਂਡ ਖਰੜ ਵਿੱਖੇ ਖੂਨ ਦਾਨ ਕੈਂਪ ਲਗਾਇਆ

ਲਾਇਨਸ ਕਲੱਬ ਖਰੜ ਉਮੰਗ ਵੱਲੋਂ ਬੱਸ ਸਟੈਂਡ ਖਰੜ ਵਿੱਖੇ ਖੂਨ ਦਾਨ ਕੈਂਪ ਲਗਾਇਆ

ਦਾਨਵੀਰ ਫਾਊਂਡੇਸ਼ਨ ਐਨਜੀਓ ਰਜਿ. ਖਰੜ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ 20 ਅਪ੍ਰੈਲ 2026 ਨੂੰ ਪਰਸ਼ੂਰਾਮ ਭਵਨ ਖਰੜ ਵਿਖੇ ਪੂਰੇ ਰੀਤਿ - ਰਿਵਾਜਾਂ ਨਾਲ ਕਰਵਾਇਆ ਜਾਵੇਗਾ

ਦਾਨਵੀਰ ਫਾਊਂਡੇਸ਼ਨ ਐਨਜੀਓ ਰਜਿ. ਖਰੜ ਵੱਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ 20 ਅਪ੍ਰੈਲ 2026 ਨੂੰ ਪਰਸ਼ੂਰਾਮ ਭਵਨ ਖਰੜ ਵਿਖੇ ਪੂਰੇ ਰੀਤਿ - ਰਿਵਾਜਾਂ ਨਾਲ ਕਰਵਾਇਆ ਜਾਵੇਗਾ

ਰੋਟਰੀ ਕਲੱਬ ਖਰੜ ਵੱਲੋਂ “ਹਨੇਰੇ ਤੋਂ ਉਜਾਲੇ ਵੱਲ”ਮੁਹਿੰਮ ਦੇ ਤਹਿਤ ਇੱਕ ਹੋਰ ਸ਼ਖਸੀਅਤ ਦੀਆਂ ਮਰਨ ਉਪਰੰਤ ਪਰਿਵਾਰ ਵੱਲੋਂ ਅੱਖਾਂ ਦਾਨ ਕਰਵਾਈਆਂ

ਰੋਟਰੀ ਕਲੱਬ ਖਰੜ ਵੱਲੋਂ “ਹਨੇਰੇ ਤੋਂ ਉਜਾਲੇ ਵੱਲ”ਮੁਹਿੰਮ ਦੇ ਤਹਿਤ ਇੱਕ ਹੋਰ ਸ਼ਖਸੀਅਤ ਦੀਆਂ ਮਰਨ ਉਪਰੰਤ ਪਰਿਵਾਰ ਵੱਲੋਂ ਅੱਖਾਂ ਦਾਨ ਕਰਵਾਈਆਂ

ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਦੀ ਵੱਡੀ ਪਹਿਲ, ਯੁਵਕਾਂ ਤੇ ਕਿਸਾਨਾਂ ਲਈ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ

ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਦੀ ਵੱਡੀ ਪਹਿਲ, ਯੁਵਕਾਂ ਤੇ ਕਿਸਾਨਾਂ ਲਈ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ

ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ

ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ

ਵੱਡੀ ਖਬਰ: ਪੰਜਾਬ 'ਚ ਫੜੀ ਗਈ 64.62 kg ਹੈਰੋਇਨ, ਦੋ ਮੁਲਜ਼ਮ ਗ੍ਰਿਫਤਾਰ

ਵੱਡੀ ਖਬਰ: ਪੰਜਾਬ 'ਚ ਫੜੀ ਗਈ 64.62 kg ਹੈਰੋਇਨ, ਦੋ ਮੁਲਜ਼ਮ ਗ੍ਰਿਫਤਾਰ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ: ਗਵਰਨਰ ਗੁਲਾਬ ਚੰਦ ਕਟਾਰੀਆ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ: ਗਵਰਨਰ ਗੁਲਾਬ ਚੰਦ ਕਟਾਰੀਆ

ਬਿਕਰਮ ਮਜੀਠੀਆ ਮੋਹਾਲੀ ਅਦਾਲਤ 'ਚ ਹੋਏ ਪੇਸ਼

ਬਿਕਰਮ ਮਜੀਠੀਆ ਮੋਹਾਲੀ ਅਦਾਲਤ 'ਚ ਹੋਏ ਪੇਸ਼

ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਹੋਈ ਖ਼ਤਮ

ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਅਤੇ ਹੋਰ ਟਿਕਾਣਿਆਂ 'ਤੇ ED ਦੀ ਛਾਪੇਮਾਰੀ ਹੋਈ ਖ਼ਤਮ

ਟੀਬੀ ਖ਼ਿਲਾਫ਼ ਜੰਗ ‘ਚ ਕਮਿਊਨਿਟੀ ਦੀ ਸਰਗਰਮ ਭੂਮਿਕਾ ਜ਼ਰੂਰੀ” : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਟੀਬੀ ਖ਼ਿਲਾਫ਼ ਜੰਗ ‘ਚ ਕਮਿਊਨਿਟੀ ਦੀ ਸਰਗਰਮ ਭੂਮਿਕਾ ਜ਼ਰੂਰੀ” : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ